(एक लड़की जिसका नाम मोहब्बत गुम है)

ਇਕ ਕੁੜੀ ਜੀਹਦਾ ਨਾਂ ਮੁਹੱਬਤ एक लड़की जिसका नाम मोहब्बत

ਗੁੰਮ ਹੈ- ਗੁੰਮ ਹੈ- ਗੁੰਮ ਹੈ!             गुम है- गुम है- गुम है!

ਸਾਦ-ਮੁਰਾਦੀ ਸੁਹਣੀ ਫੱਬਤ        साद-मुरादी सुंदर/सुहानी फब्बत

ਗੁੰਮ ਹੈ- ਗੁੰਮ ਹੈ- ਗੁੰਮ ਹੈ!             गुम है- गुम है- गुम है!


ਸੂਰਤ ਉਸ ਦੀ ਪਰੀਆਂ ਵਰਗੀ       सूरत उसकी परियों जैसी

ਸੀਰਤ ਦੀ ਉਹ ਮਰੀਅਮ ਲਗਦੀ    सीरत की वह मरियम लगती

ਹਸਦੀ ਹੈ ਤਾਂ ਫੁੱਲ ਝੜਦੇ ਨੇ           हंसती है तो फूल झड़ते हैं

ਟੁਰਦੀ ਹੈ ਤਾਂ ਗ਼ਜ਼ਲ ਹੈ ਲਗਦੀ      चलती है तो गज़ल है लगती

ਲੰਮ-ਸਲੰਮੀ ਸਰੂ ਕੱਦ ਦੀ              लंबी-चौड़ी सरू कद की

ਉਮਰ ਅਜੇ ਹੈ ਮਰ ਕੇ ਅੱਗ ਦੀ       उमर अभी है मर के आग की

ਪਰ ਨੈਣਾਂ ਦੀ ਗੱਲ ਸਮਝਦੀ।         पर नैनों की बात समझती


ਗੁੰਮਿਆ ਜਨਮ ਜਨਮ ਹਨ ਹੋਏ       गुमे जन्म जन्म हैं होए

ਪਰ ਲੱਗਦੈ ਜਿਉਂ ਕੱਲ੍ਹ ਦੀ ਗੱਲ ਹੈ    पर लगते जिऊं कल की बात है

ਇਉਂ ਲੱਗਦੈ ਜਿਉਂ ਅੱਜ ਦੀ ਗੱਲ ਹੈ,  यूं लगते जिऊं आज की बात है

ਇਉਂ ਲੱਗਦੈ ਜਿਉਂ ਹੁਣ ਦੀ ਗੱਲ ਹੈ  यूं लगते जिऊं अब की बात है

ਹੁਣ ਤਾਂ ਮੇਰੇ ਕੋਲ ਖੜੀ ਸੀ            अभी तो मेरे पास खड़ी थी

ਹੁਣ ਤਾਂ ਮੇਰੇ ਕੋਲ ਨਹੀਂ ਹੈ             अभी मेरे पास नहीं है

ਇਹ ਕੀਹ ਛਲ ਹੈ ਇਹ ਕੇਹੀ ਭਟਕਣ                                                                            यह क्या छल है यह कैसी भटकन

ਸੋਚ ਮੇਰੀ ਹੈਰਾਨ ਬੜੀ ਹੈ          सोंच मेरी हैरान बड़ी है

ਚਿਹਰੇ ਦਾ ਰੰਗ ਫੋਲ ਰਹੀ ਹੈ।    चेहरे का रंग टटोल रही है

ਓਸ ਕੁੜੀ ਨੂੰ ਟੋਲ ਰਹੀ ਹੈ।        उस लड़की को खोज रही है


ਸ਼ਾਮ ਢਲੇ ਬਾਜ਼ਾਰਾਂ ਦੇ ਜਦ।        शाम ढले बाजारों के जब

ਮੋੜਾਂ ‘ਤੇ ਖੁਸ਼ਬੋ ਉੱਗਦੀ ਹੈ।         मोड़ों पे खुशबू उगती है

ਵਿਹਲ, ਥਕਾਵਟ, ਬੇਚੈਨੀ ਜਦ     सत्तारापन, थकावट, बेचैनी

ਚੌਰਾਹਿਆਂ ‘ਤੇ ਆ ਜੁੜਦੀ ਹੈ       चौराहों पे आ जुड़ती है

ਰੌਲੇ ਲਿਪੀ ਤਨਹਾਈ ਵਿਚ         शोर लिपटी/भरी तन्हाई में 

ਓਸ ਕੁੜੀ ਦੀ ਥੁੜ ਖਾਦੀ ਹੈ        उस लड़की की कमी खलती है 

ਓਸ ਕੁੜੀ ਦੀ ਥੁੜ ਦਿੱਸਦੀ ਹੈ।    उस लड़की की कमी दिखती है


ਹਰ ਛਿਣ ਮੈਨੂੰ ਇੳਂ ਲੱਗਦਾ ਹੈ    हर क्षण मुझे यूं लगता है

ਹਰ ਦਿਨ ਮੈਨੂੰ ਇਉਂ ਲੱਗਦਾ ਹੈ    हर दिन मुझे यूं लगता है

ਜੁੜੇ ਜਸ਼ਨ ਦੇ ਭੀੜਾਂ ਵਿਚੋਂ।         जुड़े जश्न की भीड़ों में

ਜੁੜੀ ਮਹਿਕ ਦੇ ਝੁਰਮਟ ਵਿਚੋਂ      जुड़ी महिक के झुंड/गिरोह में

ਉਹ ਮੈਨੂੰ ਆਵਾਜ਼ ਦਵੇਗੀ           वह मुझे आवाज़ देगी

ਮੰੈਂ ਉਹਨੂੰ ਪਹਿਚਾਣ ਲਵਾਂਗਾ      मैं उसको पहचान लूंगा 

ਉਹ ਮੈਨੂੰ ਪਹਿਚਾਣ ਲਵੇਗੀ         वह मुझे पहचान लेगी

ਪਰ ਇਸ ਰੌਲੇ ਦੇ ਹੜ੍ਹ ਵਿਚੋਂ         पर इस शोर के सैलाब में

ਕੋਈ ਮੈਨੂੰ ਆਵਾਜ਼ ਨਾ ਦੇਂਦਾ।       कोई मुझे आवाज़ न देता

ਕੋਈ ਵੀ ਮੇਰੇ ਵੱਲ ਨਾ ਵਿਹੰਦਾ      कोई भी मेरी तरफ न बहता

ਪਰ ਖੋਰੇ ਕਿਉਂ ਟਪਲਾ ਲੱਗਦਾ      पर नजाने क्यों भ्रम लगता

ਪਰ ਖੋਰੇ ਕਿਉਂ ਝੋਲਾ ਪੈਂਦਾ।          पर नजाने क्यों झोखा पड़ता

ਹਰ ਦਿਨ ਹਰ ਇੱਕ ਭੀੜ ਜੁੜੀ ‘ਚੋਂ हर दिन हर एक भीड़ जुड़ी में

ਬੁੱਤ ਉਹਦਾ ਜਿਉਂ ਲੰਘ ਕੇ ਜਾਂਦਾ   बुत उसका जियूं गुजर के जाता

ਪਰ ਮੈਨੂੰ ਹੀ ਨਜ਼ਰ ਨਾ ਆਉਂਦਾ   पर मुझे ही नज़र नहीं आता

ਗੁੰਮ ਗਈ ਮੈਂ ਓਸ ਕੁੜੀ ਦੇ          गुम गई मैं उस लड़की के

ਚਿਹਰੇ ਦੇ ਵਿੱਚ ਗੁੰਮਿਆ ਰਹਿੰਦਾ  चेहरे के बीच गुमा रहता

ਉਸ ਦੇ ਗਮ ਵਿੱਚ ਖੁਰਦਾ ਜਾਂਦਾ।  उस के गम में टूटता जाता


ਓਸ ਕੁੜੀ ਨੂੰ ਮੇਰੀ ਸੌਂਹ ਹੈ।         उस लड़की को मेरी सौगंध है

ਓਸ ਕੁੜੀ ਨੂੰ ਸਭ ਦੀ ਸੌਂਹ ਹੈ       उस लड़की को सबकी सौगंध है

ਓਸ ਕੁੜੀ ਨੂੰ ਜੱਗ ਦੀ ਸੌਂਹ ਹੈ      उस लड़की को जग की सौगंध है

ਓਸ ਕੁੜੀ ਨੂੰ ਰੱਬ ਦੀ ਸੌਂਹ ਹੈ।     उस लड़की को रब की सौगंध है

ਜੇ ਕਿਤੇ ਪੜ੍ਹਦੀ ਸੁਣਦੀ ਹੋਵੇ        जो कहीं पढ़ती सुनती हो

ਜਿਊਂਦੀ ਜਾਂ ਉਹ ਮਰ ਰਹੀ ਹੋਵੇ।  जीती या वह मर रही हो

ਇਕ ਵਾਰੀ ਤਾਂ ਆ ਕੇ ਮਿਲ ਜਾਵੇ  एक बारी तो आ के मिल जाए

ਵਫ਼ਾ ਮੇਰੀ ਨੂੰ ਦਾਗ ਨਾ ਲਾਵੇ       वफ़ा मेरी को दाग न लगावे

ਨਹੀਂ ਤਾਂ ਮੈਥੋਂ ਜੀਆ ਨਾ ਜਾਂਦਾ     नहीं तो मुझसे जिया न जायेगा

ਗੀਤ ਕੋਈ ਲਿਖਿਆ ਨਾ ਜਾਂਦਾ।   गीत कोई लिखा नहीं जायेगा


ਇਕ ਕੁੜੀ ਜਿਦ੍ਹਾ ਨਾਂ ਮੁਹੱਬਤ एक लड़की जिसका नाम मोहब्बत

ਗੁੰਮ ਹੈ- ਗੁੰਮ ਹੈ- ਗੁੰਮ ਹੈ!     गुम है- गुम है- गुम है!

ਸਾਦ-ਮੁਰਾਦੀ ਸੁਹਣੀ ਫੱਬਤ   साद-मुरादी सुंदर/सुहानी फब्बत

ਗੁੰਮ ਹੈ- ਗੁੰਮ ਹੈ- ਗੁੰਮ ਹੈ!     गुम है- गुम है- गुम है!

कवि~शिवकुमार बटालवी।     Translate by Abhishek Kumar

यह ब्लॉग सिर्फ शिवकुमार बटालवी जी की कविताओं और गीतों को हिंदी में translate करके उन सभी हिंदीभाषी लोगों तक पहुंचाने के लिए बना है जो पंजाबी भाषा नहीं जानते या उन्हें पंजाबी पढ़नी नहीं आती,बाकी कोई गलती हो गई हो तो क्षमा करे.. धन्यवाद..!

Comments

Popular posts from this blog

हादसा

ये मेरा गीत किसे न गाना

गमों की रात